Your Contributions Make a Difference

ਅਕਲੀ ਕੀਚੈ ਦਾਨੁ
ਗੁਰਸਿੱਖਾਂ ਵੱਲੋਂ ਦਸਵੰਧ ਦੇਣ ਦਾ ਭਾਵ ਉਨ੍ਹਾਂ ਨੂੰ ‘ਸਰਬੱਤ ਦੇ ਭਲੇ* ਵਾਲੇ ਕਾਰਜਾਂ ਵੱਲ ਪ੍ਰੇਰਿਤ ਕਰਨਾ ਹੈ। ਗੁਰਸਿੱਖਾਂ ਦੇ ਮਨ ਵਿੱਚ ਖਲਕ ਅਤੇ ਖਾਲਿਕ ਪ੍ਰਤੀ ਪ੍ਰੇਮ ਪੈਦਾ ਕਰਕੇ ਉਨ੍ਹਾਂ ਨੂੰ ਦੁਨਿਆਵੀ ਹਿੱਤਾਂ ਲਈ ਪ੍ਰੇਰਿਤ ਕਰਨਾ ਗੁਰੂ ਸਾਹਿਬ ਦਾ ਉਦੇਸ਼ ਸੀ ਜੋ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦੇ ਸਿਧਾਂਤ ਅਨੁਸਾਰ ਗੁਰਦੁਆਰਾ ਸਾਹਿਬਾਨ ਵਿੱਚ ਲੰਗਰ, ਰੈਣ ਬਸੇਰਾ ਅਤੇ ਚਕਿਤਸਾ (ਡਿਸਪੈਂਸਰੀ) ਹਸਪਤਾਲ ਆਦਿ ਸਥਾਪਿਤ ਕਰਕੇ ਤੇ ਸਿੱਖਿਆ ਪ੍ਰਦਾਨ ਕਰਨ ਦੇ ਖੇਤਰ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਪ੍ਰਥਾ ਦਾ ਸੰਚਾਲਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ। ਸਿੱਖ ਨੂੰ ਸਤਿਗੁਰਾਂ ਨੇ “ਨਾਮ, ਦਾਨ ਅਤੇ ਇਸਨਾਨ” ਦ੍ਰਿੜ ਕਰਾਇਆ ਹੈ। ਗੁਰੂ ਸਾਹਿਬਾਨ ਦੀ ਇਸੇੇ ਭਾਵਨਾ ਦੇ ਅਧੀਨ ਗੁਰਸਿੱਖਾਂ ਨੇ ਸਮਾਜਿਕ ਅਤੇ ਲੋਕ ਭਲਾਈ ਵਾਲੇ ਕਾਰਜਾਂ ਪ੍ਰਤੀ ਆਪਣਾ ਤਨ, ਮਨ ਅਤੇ ਧਨ ਅਰਪਿਤ ਕਰ ਦਿੱਤਾ ਸੀ।
ਨਿਸਚੇ ਹੀ ਜਦੋਂ ਮਨੁੱਖੀ ਮਨ ਵਿਚ ਦੂਜੇ ਮਨੁੱਖਾਂ ਪ੍ਰਤੀ ਮਨੁੱਖਤਾ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਉਹ ਆਪਣੇ ਦੁੱਖ ਭੁੱਲ ਕੇ ਦੂਜਿਆ ਦੇ ਦੁੱਖ ਦੂਰ ਕਰਨ ਵੱਲ ਪ੍ਰੇਰਿਤ ਹੋ ਜਾਂਦਾ ਹੈ ਤੇ ਦੂਜਿਆਂ ਦੇ ਦੁੱਖ ਦੂਰ ਕਰਨ ਦੇ ਬਹੁਤ ਸਾਰੇ ਮਾਰਗ ਹਨ। ਜਿਵੇਂ ਕਿ ਮੌਜੂਦਾ ਸਮੇਂ ਵਿੱਚ ਸਿਹਤ ਅਤੇ ਸਿੱਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਇਹ ਆਮ ਵਿਅਕਤੀ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਧਾਰਨ ਪਰਿਵਾਰਾਂ ਦੇ ਬੱਚੇ ਉਚੇਰੀ ਵਿੱਦਿਆ ਗ੍ਰਹਿਣ ਕਰਨ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਹਰ ਇੱਕ ਮਾਂ ਬਾਪ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਵੱਡਾ ਅਫ਼ਸਰ ਬਣੇ। ਕਿਉਂਕਿ ਵਿੱਦਿਆ ਪ੍ਰਾਪਤੀ ਧਨ ਦੇ ਬਲ ਨਾਲ ਕੀਤੀ ਜਾ ਰਹੀ ਹੈ। ਆਮ ਜਨ ਸਧਾਰਨ ਪੜ੍ਹਾਈ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਅਜਿਹੇ ਵਰਗ ਨੂੰ ਇਕੱਠਾ ਕਰਨ ਲਈ ਪੁਰਾਤਨ ਸਮਿਆਂ ਵਾਂਗ ਸਹਾਇਤਾ ਦੀ ਵਧੇਰੇ ਲੋੜ ਮਹਿਸੂਸ ਹੁੰਦੀ ਹੈ।
ਪੁਰਾਣੇ ਸਮਿਆਂ ਵਿੱਚ ਕਿਸੇ ਬੱਚੇ ਦੀ ਉਚੇਰੀ ਵਿੱਦਿਆ ਵਿੱਚ ਸਮੁੱਚੇ ਪਿੰਡ ਦਾ ਯੋਗਦਾਨ ਹੁੰਦਾ ਸੀ, ਅਤੇ ਉਹ ਬੱਚਾ ਵੀ ਹਮੇਸ਼ਾਂ ਹੀ ‘ਸਰਬੱਤ ਦੇ ਭਲੇ* ਦੀ ਭਾਵਨਾ ਨਾਲ ਹੀ ਆਪਣੀ ਨੌਕਰੀ ਦੌਰਾਨ ਕਾਰਜਸ਼ੀਲ ਰਹਿੰਦਾ ਸੀ। ਇਸ ਲਈ ਹਰ ਤਰ੍ਹਾਂ ਦੇ ਲੋੜਵੰਦਾਂ ਦੀ ਸੇਵਾ ਕਰਨਾ ਅਤੇ ਸਹਾਇਤਾ ਕਰਨ ਵਾਲੀਆਂ ਸੰਸਥਾਂਵਾਂ ਦੇ ਸੰਚਾਲਨ ਲਈ ਆਪਣੀ ਸੁਕ੍ਰਿਤ, ਨੇਕ ਕਮਾਈ ਵਿੱਚੋਂ ਦਿੱਤੀ ਸਹਾਇਤਾ ਵੀ ਉੱਤਮ ਦਾਨ ਹੈ।
ਦਾਨ ਦਾ ਜਿਹੜਾ ਅਰਥ ਗੁਰਬਾਣੀ ਵਿਚ ਅਇਆ ਹੈ, ਉਹ ਬਹੁਤ ਹੀ ਮਹੱਤਵਪੂਰਨ ਹੈ। ਜੀਵਨ ਦਾ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਸ ਦੀ ਪੂਰਨ ਤੌਰ *ਤੇ ਪਰਖ—ਪੜਚੋਲ ਕਰਨੀ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ:
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥
ਨਿਸਚੈ ਹੀ ਇਹ ‘ਅਕਲਿ* ਮਨੁੱਖ ਨੂੰ ਸੱਚੇ ਸਤਿਗੁਰੂ ਪਾਸੋਂ ਹੀ ਪ੍ਰਾਪਤ ਹੋ ਸਕਦੀ ਹੈ। ਲੋੜ ਹੈ ਗੁਰਮਤਿ ਗਿਆਨ ਵੰਡਣ ਦੀ ਅਤੇ ਆਉਣ ਵਾਲੀ ਪਨੀਰੀ ਨੂੰ ਚੰਗੀ ਅਤੇ ਉਚੇਰੀ ਵਿੱਦਿਆ ਦੇਣ ਦੀ। ਜਿਨ੍ਹਾਂ ਦਾ ਪ੍ਰਬੰਧ ਸਾਡੇ ਗੁਰਦੁਆਰਾ ਸਾਹਿਬ ਤੋਂ ਹੋਣਾ ਚਾਹੀਦਾ ਹੈ। ਸੋਨੇ ਵਰਗੇ ਗੁਰਸਿੱਖ ਬਣਾਈਏ, ਉਨ੍ਹਾਂ ਨੂੰ ਪੜਾਈਏ ਲਿਖਾਈਏ ਤਾਂ ਕਿ ਸਾਡੇ ਨੌਜਵਾਨ ਇਨ੍ਹਾਂ ਗੁਰਦੁਆਰਿਆਂ *ਤੇ ਮਾਣ ਮਹਿਸੂਸ ਕਰ ਸਕਣ ਅਤੇ ਸਿੱਖੀ ਦੀ ਚੜ੍ਹਦੀਕਲਾ ਹੋਵੇ।
Projects
Religious
Through ‘Aao Sikhi Janiye Pehchaniye’ events, poems, lecture and slide shows on social and religious issues are presented to motivate children towards sikhi
Read more….
Social Welfare
Through this project, by organizing camps in different villages and cities, the common people are being motivated to cooperate keeping in mind their duties towards the society
Read more….
Scholarship
Through this project, scholarships are arranged for the children of needy and poor families. Any needy/poor student who gets good marks in studies
Read more….
Music & Martial Arts
Through this project, the institutions provide information about music and Sikh martial arts (Gatka) to the students. . Introduction to musical instruments and information about ragas is being provided
Read more….
















